ਦੇ ਕਾਰਣ ਤੇ ਇਲਾਜ ਵਿਸਥਾਰ ਵਿਚ ਚਰਚਾ ਕੀਤੀ ਗਈ। ਪਹਿਲੇ ਸੈਸ਼ਨ ਵਿਚ ਤਰਕਸ਼ੀਲ ਕਾਰਕੁਨਾਂ ਵਿਚ ਸਮਰਪਣ ਭਾਵਨਾ, ਚਿੰਤਨ, ਅਧਿਐਨ ਅਤੇ ਸਵੈ ਚਿੰਤਨ ਦੀ ਭਾਵਨਾ ਵਿਕਸਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਲੋਕ ਪੱਖੀ ਸਮਾਜਿਕ ਤਬਦੀਲੀ ਲਈ ਤਰਕਸ਼ੀਲ ਕਾਰਕੁਨਾਂ ਵਿਚ ਸਮਰਪਣ ਅਤੇ ਚਿੰਤਨ ਦੀ ਭਾਵਨਾ ਪੈਦਾ ਕਰਨ ਲਈ ਵਿਗਿਆਨਕ ਸਾਹਿਤ ਦੇ ਇਲਾਵਾ ਵਿਰੋਧੀ ਵਿਚਾਰਧਾਰਾ ਦੇ ਸਾਹਿਤ ਦਾ ਅਧਿਐਨ ਕਰਨ ਦੀ ਵੀ ਲੋੜ ਹੈ ਤਾਂ ਕਿ ਵਿਰੋਧੀਆਂ ਵਲੋਂ ਫੈਲਾਏ ਜਾਂਦੇ ਗੁੰਮਰਾਹਕੁੰਨ ਫ਼ਿਰਕੂ ਪ੍ਰਚਾਰ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਵਾਬ ਦਿੱਤਾ ਜਾ ਸਕੇ। ਇਸ ਮੌਕੇ ਤਰਕਸ਼ੀਲ ਸੁਸਾਇਟੀ ਨੂੰ ਨਿਰਸਵਾਰਥ ਸੇਵਾਵਾਂ ਦੇਣ ਕਰਕੇ ਡਾ. ਸਟਾਲਿਨਜੀਤ ਅਤੇ ਸੀ.ਏ. ਪ੍ਰਦੀਪ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।
ਦੂਸਰੇ ਸ਼ੈਸ਼ਨ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਤੇ ਮੁੱਖ ਬੁਲਾਰੇ ਡਾ.ਰਾਜ ਕੁਮਾਰ ਬਾਂਸਲ ਨੇ ਮਾਨਸਿਕ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਸਿਕ ਰੋਗਾਂ ਦਾ ਜਿਆਦਾਤਰ ਸੰਬੰਧ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸੇ ਵਿਅਕਤੀ ਦੀਆਂ ਆਰਥਿਕ,ਪਰਿਵਾਰਕ, ਵਿਹਾਰਕ, ਮਨੋਵਿਗਿਆਨਕ ਅਤੇ ਸਮਾਜਿਕ ਹਾਲਤਾਂ ਨਾਲ ਜੁੜਿਆ ਹੁੰਦਾ ਹੈ। ਮਾਨਸਿਕ ਰੋਗਾਂ, ਖ਼ੁਦਕਸ਼ੀਆਂ, ਅੰਧ ਵਿਸ਼ਵਾਸਾਂ,ਵਹਿਮਾਂ ਭਰਮਾਂ ਵਿਰੁੱਧ ਲੜਾਈ ਨੂੰ ਤਦ ਤਕ ਨਹੀਂ ਜਿੱਤਿਆ ਜਾ ਸਕਦਾ। ਜਦ ਤਕ ਉਨਾਂ ਸਾਮਰਾਜ ਪੱਖੀ ਤੇ ਲੋਕ ਵਿਰੋਧੀ ਆਰਥਿਕ, ਸਮਾਜਿਕ, ਸਿਆਸੀ ਹਾਲਤਾਂ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਨੂੰ ਬਦਲਿਆ ਨਹੀਂ ਜਾਂਦਾ। ਜਿਹੜਾ ਇਨਾਂ ਅਜਿਹੀਆਂ ਹਾਲਤਾਂ ਨੂੰ ਪੈਦਾ ਕਰਨ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਵਲੋਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਮਾਨਸਿਕ ਉਲਝਣਾਂ ਦੇ ਹਜ਼ਾਰਾਂ ਕੇਸ ਹੱਲ ਕਰਨ ਦੀ ਪ੍ਰਸੰਸਾ ਕਰਦਿਆਂ ਲੋਕਾਂ ਨੂੰ ਇਨ੍ਹਾਂ ਦਾ ਇਲਾਜ ਦੰਭੀ ਬਾਬਿਆਂ ਤੇ ਡੇਰੇਦਾਰਾਂ ਕੋਲ ਜਾਣ ਦੀ ਥਾਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ।
ਸਮਾਰੋਹ ਵਿੱਚ ਪਾਸ ਕੀਤੇ ਮਤਿਆਂ ਵਿਚ ਭਾਰਤ ਵਿਚ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ, ਫ਼ਿਰਕੂ ਨਫ਼ਰਤੀ ਭਾਸ਼ਣ ਕਰਨ ਉਤੇ ਸਖ਼ਤ ਪਾਬੰਦੀ ਲਗਾਉਣ, ਤਰਕਸ਼ੀਲ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਉਤੇ ਧਾਰਾ 295 ਅਤੇ 295ਏ ਹੇਠ ਦਰਜ ਝੂਠੇ ਅਤੇ ਨਜਾਇਜ਼ ਕੇਸਾਂ ਨੂੰ ਤੁਰੰਤ ਬਿਨਾਂ ਸ਼ਰਤ ਰੱਦ ਕਰਨ ਦੀ ਮੰਗ ਕਰਦਿਆਂ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਉਣ ਸਮੇਤ ਕੌਮੀ ਸਿੱਖਿਆ ਨੀਤੀ 2020 ਸਮੇਤ ਸਿੱਖਿਆ ਦਾ ਭਗਵਾਂਕਰਨ, ਨਿੱਜੀਕਰਨ ਅਤੇ ਵਪਾਰੀਕਰਨ ਦੀ ਨੀਤੀ ਰੱਦ ਕਰਕੇ ਅਤੇ ਵਿਗਿਆਨਕ ਪਾਠਕ੍ਰਮਾਂ ਨੂੰ ਬਹਾਲ ਕਰਨ ਦੇ ਮਤੇ ਰਾਜ ਭਰ ਤੋਂ ਆਏ ਤਰਕਸ਼ੀਲ ਡੈਲੀਗੇਟਾਂ ਨੇ ਸਰਵਸੰਮਤੀ ਨਾਲ ਪਾਸ ਕੀਤੇ।
ਦੋਹਾਂ ਸ਼ੈਸ਼ਨਾਂ ਵਿੱਚ ਹੋਈ ਮੁੱਲਵਾਨ ਚਰਚਾ ਵਿੱਚ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਰਾਜਪਾਲ ਸਿੰਘ, ਬਲਬੀਰ ਲੌਂਗੋਵਾਲ, ਸੁਮੀਤ ਅੰਮ੍ਰਿਤਸਰ, ਅਜੀਤ ਪ੍ਰਦੇਸੀ, ਜਸਵੰਤ ਮੋਹਾਲੀ, ਜਸਵਿੰਦਰ ਫਗਵਾੜਾ, ਜੋਗਿੰਦਰ ਕੁੱਲੇਵਾਲ, ਰਾਮ ਸਵਰਨ ਲੱਖੇਵਾਲੀ, ਸੰਦੀਪ ਧਾਰੀਵਾਲ ਭੋਜਾਂ, ਸੱਤਪਾਲ ਸਲੋਹ, ਗੁਰਪ੍ਰੀਤ ਸ਼ਹਿਣਾ, ਰਾਜੇਸ਼ ਅਕਲੀਆ, ਭੂਰਾ ਸਿੰਘ ਮਹਿਮਾ, ਕੁਲਵੰਤ ਕੌਰ ਪਟਿਆਲਾ, ਪਰਮਵੇਦ ਸੰਗਰੂਰ, ਪ੍ਰਿੰਸੀਪਲ ਗੁਰਮੀਤ ਖਰੜ, ਕੁਲਜੀਤ ਫਾਜ਼ਿਲਕਾ, ਬਲਰਾਜ ਮੌੜ ਆਦਿ ਤਰਕਸ਼ੀਲ ਆਗੂਆਂ ਨੇ ਭਾਗ ਲਿਆ।