ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦਾ ਹੋਇਆ ਚੋਣ ਇਜਲਾਸ

ਜਸਵੰਤ ਜੀਰਖ ਬਣੇ ਤੀਜੀ ਵਾਰ ਜੱਥੇਬੰਦਕ ਮੁੱਖੀ ਅਤੇ ਆਤਮਾ ਸਿੰਘ ਨੂੰ ਵਿੱਤ ਮੁੱਖੀ ਚੁਣਿਆ

ਲੁਧਿਆਣਾ, 16 ਅਪ੍ਰੈਲ (ਹਰਚੰਦ ਭਿੰਡਰ ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦਾ ਦੋ ਸਾਲਾ ਚੋਣ ਇਜਲਾਸ ਸਥਾਨਕ ਜ਼ੋਨ ਦਫਤਰ ਵਿੱਚ ਹੋਇਆ. ਇਸ ਵਿੱਚ ਪੈਂਦੀਆਂ ਜਗਰਾਓਂ, ਲੁਧਿਆਣਾ, ਸੁਧਾਰ, ਮਲੇਰਕੋਟਲਾ ਅਤੇ ਕੋਹਾੜਾ ਇਕਾਈਆਂ ਦੇ 14 ਡੈਲੀਗੇਟਾਂ ਨੇ ਭਾਗ

ਲਿਆ. ਇਸ ਸਮੇਂ ਮੈਗਜੀਨ ਦੇ ਸੰਪਾਦਕ ਬਲਵੀਰ ਲੌਂਗੋਵਾਲ ਅਤੇ ਹਾਜ਼ਰ ਡੈਲੀਗੇਟਾਂ ਦਾ ਸੁਆਗਤ ਕਰਦਿਆਂ ਜਸਵੰਤ ਜੀਰਖ ਨੇ ਇਜਲਾਸ ਦੀ ਸ਼ੁਰੂਆਤ ਕੀਤੀ. ਇਜਲਾਸ ਨੂੰ ਸਬੋਧਨ ਕਰਦਿਆਂ ਸੂਬਾ ਆਗੂ ਬਲਵੀਰ ਲੌਂਗੋਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਸੁਸਾਇਟੀ ਦੀ ਵਿਗਿਆਨਿਕ ਵਿਚਾਰਧਾਰਾ ਨਾਲ ਜੋੜਨ, ਹਕੂਮਤ ਵੱਲੋਂ ਧਰਮਾਂ ’ਤੇ ਅਧਾਰਤ ਫ਼ਿਰਕਾਪ੍ਰਸਤੀ ਅਤੇ ਫਾਸ਼ੀਵਾਦ ਖਿਲਾਫ ਤਰਕਸ਼ੀਲ ਪਹੁੰਚ ਦਾ ਪਸਾਰਾ ਕਰਨ ਤੇ ਜ਼ੋਰ ਦੇਣ ਦੀ ਜਰੂਰਤ ਹੈ.  

ਇਸ ਉਪਰੰਤ ਸ੍ਰੀ ਲੌਂਗੋਵਾਲ ਵੱਲੋਂ ਪਿੱਛਲੇ ਸੈਸਨ ਦੇ ਵਿਭਾਗੀ ਮੁੱਖੀਆਂ ਨੂੰ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰਨ ਦੀ ਕੀਤੀ ਅਪੀਲ ਅਨੁਸਾਰ ਜਸਵੰਤ ਜੀਰਖ ਵੱਲੋਂ ਆਪਣੇ ਜੱਥੇਬੰਦਕ ਵਿਭਾਗ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਸਰਵ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ. ਇਸ ਉਪਰੰਤ ਆਤਮਾ ਸਿੰਘ ਵੱਲੋਂ ਵਿੱਤ ਵਿਭਾਗ ਦੀ ਪੇਸ਼ ਕੀਤੀ ਰਿਪੋਰਟ ਨੂੰ ਵੀ ਸਰਵ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ. ਨਵੀਂ ਕਮੇਟੀ ਦੀ ਚੋਣ ਤੋਂ ਪਹਿਲਾਂ ਪੁਰਾਣੀ ਨੂੰ ਜਸਵੰਤ ਜੀਰਖ ਨੇ ਭੰਗ ਕਰਦਿਆਂ ਨਿਗਰਾਨ ਵਜੋਂ ਆਏ ਸੂਬਾ ਆਗੂ ਨੂੰ ਅਗਲੀ ਕਾਰਵਾਈ ਚਲਾਉਣ ਦੀ ਅਪੀਲ ਕੀਤੀ.

ਇਸ ਤੇ ਨਵੀਂ ਕਮੇਟੀ ਦੀ ਚੋਣ ਸ਼ੁਰੂ ਹੋਈ ਜਿਸ ਵਿੱਚ ਜਸਵੰਤ ਜੀਰਖ ਨੂੰ ਤੀਸਰੀ ਵਾਰ ਜੱਥੇਬੰਦਕ ਵਿਭਾਗ ਮੁੱਖੀ ਤੇ ਆਤਮਾ ਸਿੰਘ ਨੂੰ ਵਿੱਤ ਵਿਭਾਗ ਮੁੱਖੀ ਚੁਣਿਆ ਗਿਆ. ਇਹਨਾਂ ਦੇ ਨਾਲ ਹੀ ਮੀਡੀਆ ਵਿਭਾਗ ਮੁੱਖੀ ਹਰਚੰਦ ਭਿੰਡਰ, ਸੱਭਿਆਚਾਰਿਕ ਵਿਭਾਗ ਮੁੱਖੀ ਸ਼ਮਸ਼ੇਰ ਨੂਰਪੁਰੀ ਅਤੇ ਮਾਨਸਿਕ ਸਿਹਤ ਵਿਭਾਗ ਮੁੱਖੀ ਮਾ ਰਜਿੰਦਰ ਜੰਡਿਆਲੀ ਨੂੰ ਚੁੱਣਿਆ ਗਿਆ. ਖਾਸ਼ ਗੱਲ ਇਹ ਰਹੀ ਕਿ ਸਾਰੀ ਚੋਣ ਪ੍ਰਕਿਰਿਆ ਸਰਵ ਸੰਮਤੀ ਨਾਲ ਹੋਈ. ਇਸ ਸਮੇਂ ਉਪਰੋਕਤ ਚੁੱਣੇ ਗਏ ਆਗੂਆਂ ਸਮੇਤ ਮਾ ਸੁਰਜੀਤ ਦੌਧਰ, ਕਰਤਾਰ ਸਿੰਘ ਵੀਰਾਨ, ਦਲਬੀਰ ਕਟਾਣੀ, ਮਾ ਤਰਲੋਚਨ ਸਮਰਾਲਾ, ਬਲਵਿੰਦਰ ਸਿੰਘ, ਮੋਹਨ ਸਿੰਘ ਬਡਲਾ, ਮਾ ਮੇਜਰ ਸਿੰਘ, ਮਲਕੀਤ ਸਿੰਘ ਸੁਧਾਰ  ਅਤੇ ਬਿੱਲੂ ਨੰਗਲ ਬਤੌਰ ਡੈਲੀਗੇਟ ਹਾਜ਼ਰ ਸਨ.

powered by social2s