ਖੂਨ-ਦਾਨ ਰਾਹੀਂ ਖੂਨ ਦੀ ਸਾਂਝ ਪੈਦਾ ਹੁੰਦੀ ਹੈ: ਡਾ. ਮਜੀਦ ਅਜਾਦ

ਪਿੰਡ ਬਡਲਾ ਵਿਖੇ ਵਿਖੇ ਲੱਗਾ ਛੇਵਾਂ ਖੂਨ-ਦਾਨ ਕੈਂਪ

ਮਾਲੇਰਕੋਟਲਾ, 4 ਅਪ੍ਰੈਲ (ਉਸ਼ਵਿੰਦਰ ਰੁੜਕਾ): ਇੱਥੇ ਮਾਲੇਰ ਕੋਟਲਾ ਲਾਗਲੇ ਪਿੰਡ ਬਡਲਾ  ਵਿਖੇ ਨਗਰ ਨਿਵਾਸੀਆਂ ਵਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੇ ਸਹਿਯੋਗ ਨਾਲ ਛੇਵਾਂ ਖੂਨ-ਦਾਨ ਕੈਂਪ ਲਾਇਆ ਗਿਆ. ਸਰਕਾਰੀ ਹਾਈ ਸਕੂਲ਼ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਖੇਤਰ ਦੇ ਪਿੰਡਾਂ ਸਰੌਦ, ਬਿੰਜੋਕੀ ਖੁਰਦ,

ਬਡਲਾ, ਝੱਲ, ਮੌਨਵੀ, ਮਾਲੇਰਕੋਟਲਾ ਆਦਿ ਤੋਂ ਦਾਨੀ ਸੱਜਨਾਂ ਨੇ ਖੂਨ-ਦਾਨ ਕੀਤਾ. ਸਰਕਾਰੀ ਹਸਪਤਾਲ ਮਾਲੇਰਕੋਟਲਾ ਦੇ ਬਲੱਡ ਬੈਂਕ ਦੀ ਪਹੁੰਚੀ ਟੀਮ ਦੇ ਇਨਚਾਰਜ ਡਾ. ਜਯੋਤੀ ਕਪੂਰ ਅਨੁਸਾਰ ਕੈਂਪ ਵਿਚ 54 ਯੁਨਿਟਾਂ ਖੂਨ ਪ੍ਰਾਪਤ ਹੋਇਆ.

ਕੈਂਪ ਦਾ ਉਦਘਾਟਨ ਖੇਤਰ ਦੇ ਐਨ ਆਰ ਆਈ ਹਰਦੇਵ ਸਿੰਘ ਕਨੇਡਾ ਅਤੇ ਤਰਕਸ਼ੀਲ ਸੁਸਾਇਟੀ ਮਾਲੇਰਕੋਟਲਾ ਦੇ ਮੁਖੀ ਉਸ਼ਵਿੰਦਰ ਰੁੜਕਾ ਵਲੋਂ ਕੀਤਾ ਗਿਆ. ਇਸ ਮੌਕੇ ਬੋਲਦਿਆਂ ਤਰਕਸੀਲ ਸੁਸਾਇਟੀ ਪੰਜਾਬ ਦੇ ਆਗੂ ਡਾ. ਮਜੀਦ ਅਜਾਦ ਅਤੇ ਮੋਹਨ ਬਡਲਾ ਨੇ ਕਿਹਾ ਕਿ ਨੌਜਵਾਨ ਖੂਨਦਾਨ ਲਈ ਅੱਗੇ ਆਉਂਣ ਕਿਉਂਕਿ ਇਸ ਨਾਲ ਕਿੰਨੀਆਂ ਹੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ. ਉਹਨਾਂ ਅੱਗੇ  ਕਿਹਾ ਕਿ ਖੂਨਦਾਨ ਕਰਨ ਨਾਲ ਖੂਨ ਦੀ ਸਾਂਝ ਪੈਦਾ ਹੁੰਦੀ ਹੈ.

ਕੈਂਪ ਨੂੰ ਕਾਮਯਾਬ ਕਰਨ ਵਿੱਚ ਹੋਰਨਾਂ ਤੋਂ ਬਿਨਾ ਸਰਪੰਚ ਜਗਦੇਵ ਸਿੰਘ, ਅਮਜਦ ਵਿਲੋਨ, ਸਰਪੰਚ ਗੁਰਵਿੰਦਰ ਸਿੰਘ ਬੁਲਾਪੁਰ, ਪ੍ਰਿਤਪਾਲ ਸਿੰਘ, ਪੰਚ ਕ੍ਰਿਸ਼ਨ ਗਿਰ, ਜੱਗੀ ਬਡਲਾ, ਪੰਚ ਜਤਿੰਦਰ ਸਿੰਘ, ਪੰਚ ਲਖਵਿੰਦਰ ਸਿੰਘ, ਪੰਚ ਬਲਦੇਵ ਸਿੰਘ, ਪੰਚ ਹਲਵੀਰ ਸਿੰਘ, ਗੁਰਜੀਤ ਸਿੰਘ, ਹਰਦੇਵ ਸਿੰਘ ਕਨੇਡਾ, ਸਾਬਕਾ ਸਰਪੰਚ ਭਰਪੂਰ ਸਿੰਘ, ਆਦਿ ਨੇ ਵਿਸ਼ੇਸ ਭੂਮਿਕਾ ਨਿਭਾਈ. ਅੰਤ ਵਿੱਚ ਖੂਨਦਾਨ ਕਰਨ ਵਾਲੇ ਵਿਆਕਤੀਆਂ ਦਾ ਸਨਮਾਨ ਯਾਦ-ਚਿੰਨ ਨਾਲ ਕੀਤਾ ਗਿਆ.