ਸੰਵਿਧਾਨ

⇒ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸੰਵਿਧਾਨ ਇਸ 'ਤੇ ਕਲਿਕ ਕਰਕੇ ਡਾਉਨਲੋਡ ਕਰੋ

ਤਰਕਸ਼ੀਲ ਸੁਸਾਇਟੀ ਪੰਜਾਬ (ਰਾਜਿ:) ਦਾ ਇਹ ਸੰਵਿਧਾਨ 8 ਅਗਸਤ 2021 ਨੂੰ ਹੋਏ ਸੁਬਾਈ ਡੈਲੀਗੇਟ ਇਜਲਾਸ ਵਿੱਚ ਸੋਧਾਂ ਸਮੇਤ ਪਾਸ ਕੀਤਾ ਗਿਆ. ਮੈਂਬਰ ਬਣਨ ਲਈ ਫਰਾਮ ਵੀ ਇਸ ਦੇ ਨਾਲ ਹੈ.

 

ਅਦਾਰਾ ਸੂਹੀ ਸਵੇਰ ਵੱਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸਨਮਾਨ

 ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ ਸਭ ਨੂੰ ਮਿਲ ਕੇ ਕੰਮ ਕਰਨ ਦੀ ਜਰੂਰਤ -ਹਾਮਿਦ ਦਾਭੋਲਕਰ

 ‘ਅੱਜ ਦੇਸ਼ ਵਿੱਚ ਵਿਗਿਆਨਕ ਸੋਚ ਦੇ ਫੈਲਾਅ ਅੱਗੇ ਤਿੰਨ ਮੁੱਖ ਚੁਣੌਤੀਆਂ ਹਨ- ਪਹਿਲੀ ਹੈ ਕਾਰਪੋਰੇਟ ਸਟਾਈਲ ਬਾਬੇ, ਜਿਨ੍ਹਾਂ ਕੋਲ ਬਹੁਤ ਪੈਸਾ ਅਤੇ ਵੱਡਾ ਪ੍ਰਭਾਵ ਹੈ, ਜਿਵੇਂ ਸ਼੍ਰੀ ਸ਼੍ਰੀ ਰਵੀ ਸ਼ੰਕਰ, ਰਾਮਦੇਵ, ਜੱਗੀ ਵਾਸਦੇਵ, ਬਾਗੇਸ਼ਵਰ ਬਾਬਾ, ਗੁਰਿੰਦਰ ਢਿੱਲੋਂ ਆਦਿ। ਦੂਸਰੀ ਚੁਣੌਤੀ ਹੈ ਕਿ ਰਾਜਸੀ ਸੱਤਾ ਵਿਗਿਆਨ ਵਿਰੋਧੀ ਅਤੇ ਫਿਰਕਾਪ੍ਰਸਤ ਤਾਕਤਾਂ ਦੇ ਹੱਥ ਹੈ ਅਤੇ ਤੀਸਰੀ ਹੈ ਸੋਸ਼ਲ ਮੀਡੀਆ ਦੀ ਅਫ਼ਵਾਹਾਂ ਅਤੇ ਅੰਧਵਿਸ਼ਵਾਸ ਫੈਲਾਉਣ ਲਈ ਕੀਤੀ ਜਾ ਰਹੀ ਦੁਰਵਰਤੋਂ। ਇਸ ਦੇ ਮੁਕਾਬਲੇ ਲਈ ਸਾਨੂੰ ਸਭ ਲੋਕ-ਪੱਖੀ ਸ਼ਕਤੀਆਂ ਨੂੰ ਨਾਲ ਲੈ ਕੇ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਪ੍ਰਚਾਰ ਕਰਨ ਦੀ ਜਰੂਰਤ ਹੈ ਅਤੇ ਇਸ ਦੇ ਨਾਲ ਨਾਲ ਧਾਰਮਿਕ ਰਸਮਾਂ ਦੀ ਚੀਰਫਾੜ ਅਤੇ ਸ਼ੋਸ਼ਣ ਕਰਨ ਵਾਲੇ ਅੰਧਵਿਸ਼ਵਾਸਾਂ ਦਾ ਖੰਡਨ ਕਰਨਾ ਵੀ ਜਰੂਰੀ ਹੈ।‘ ਇਹ ਵਿਚਾਰ ਸੂਹੀ ਸਵੇਰ ਦੇ ਸਾਲਾਨਾ ਸਮਾਗਮ ਵਿੱਚ ਅੰਧਸ਼ਰਧਾ ਨਿਰਮੂਲਨ ਸਮਿਤੀ ਮਹਾਂਰਾਸ਼ਟਰ ਦੇ ਆਗੂ ਡਾ. ਹਾਮਿਦ ਦਾਭੋਲਕਰ ਨੇ ਪੇਸ਼ ਕੀਤੇ। ਵਰਣਨਯੋਗ ਹੈ ਕਿ ਹਾਮਿਦ ਦਾਭੋਲਕਰ ਸ਼੍ਰੀ ਨਰਿੰਦਰ ਦਾਭੋਲਕਰ ਦੇ ਬੇਟੇ ਹਨ, ਜਿਨ੍ਹਾਂ ਨੂੰ 2013 ਵਿੱਚ ਹਿੰਦੂ ਕੱਟੜਵਾਦੀਆਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ।

ਅਦਾਰਾ ਸੂਹੀ ਸਵੇਰ ਵੱਲੋਂ 15 ਫਰਵਰੀ ਨੂੰ ਵਿਗਿਆਨਕ ਸੋਚ ਦਾ ਪਾਸਾਰ ਕਰ ਰਹੀਆਂ ਸੰਸਥਾਵਾਂ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਭਾਰਤ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂਆਂ ਰਾਜਿੰਦਰ ਭਦੌੜ, ਜਸਵੰਤ ਮੋਹਾਲੀ, ਰਾਮ ਸਵਰਨ ਲੱਖੇਵਾਲੀ, ਸੁਮੀਤ ਅੰਮ੍ਰਿਤਸਰ, ਜਸਵਿੰਦਰ ਫਗਵਾੜਾ, ਮੋਹਨ ਬਡਲਾ, ਰਾਜਪਾਲ ਸਿੰਘ ਅਤੇ ਜਸਵੰਤ ਜੀਰਖ ਨੇ ਪ੍ਰਾਪਤ ਕੀਤਾ।

ਇਸ ਮੌਕੇ ਬੋਲਦਿਆਂ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਇਤਿਹਾਸ, ਇਸ ਦੇ ਕਾਰਜਾਂ ਅਤੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਬਾਅਦ ਐਡਵੋਕੇਟ ਹਰਿੰਦਰ ਲਾਲੀ ਨੇ ਪੰਜਾਬ ਅਤੇ ਭਾਰਤ ਵਿੱਚ ਕੀਤੇ ਜਾ ਰਹੇ ਤਰਕਸ਼ੀਲ ਪ੍ਰਚਾਰ ਬਾਰੇ ਵਿਚਾਰ ਸਾਂਝੇ ਕੀਤੇ। ਅਦਾਰਾ ਸੂਹੀ ਸਵੇਰ ਦੇ ਮੁਖੀ ਸ਼ਿਵਇੰਦਰ ਸਿੰਘ ਵੱਲੋਂ ਸਮੁੱਚੇ ਪ੍ਰੋਗਰਾਮ ਨੂੰ ਪੇਸ਼ ਕਰਦੇ ਹੋਏ ਤਰਕਸ਼ੀਲ ਲਹਿਰ ਦੀ ਕਾਰਜਾਂ ਦੇ ਮਹੱਤਵ ਨੂੰ ਉਭਾਰਿਆ।

ਇਹਨਾਂ ਤੋਂ ਇਲਾਵਾ ਕਾਮਰੇਡ ਨਰਭਿੰਦਰ, ਕਵਿਤਾ ਵਿਦਰੋਹੀ, ਜਸਵੰਤ ਜੀਰਖ, ਮੇਘ ਰਾਜ ਮਿੱਤਰ ਅਤੇ ਹਰਿਆਣੇ ਤੋਂ ਐਡਵੋਕੇਟ ਸੁਰੇਸ਼ ਨੇ ਵੀ ਵਿਚਾਰ ਸਾਂਝੇ ਕੀਤੇ। ਉੱਘੇ ਲੇਖਕ ਸੁਕੀਰਤ, ਜੋਗਿੰਦਰ ਆਜ਼ਾਦ ਅਤੇ ਸੁਨਾਮ ਤੋਂ ਤਰਕਸ਼ੀਲ ਕਾਰਕੁੰਨ ਦਵਿੰਦਰ ਸਿੰਘ ਨੇ ਆਪਣੇ ਸਵਾਲਾਂ ਰਾਹੀਂ ਸੰਵਾਦ ਨੂੰ ਅੱਗੇ ਵਧਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਤੋਂ ਪ੍ਰੋ ਏ ਕੇ ਮਲੇਰੀ, ਸਾਹਿਤ ਅਕਾਦਮੀ ਲੁਧਿਆਣਾ ਦੇ ਸਕੱਤਰ ਗੁਲਜ਼ਾਰ ਪੰਧੇਰ, ਉੱਘੇ ਨਾਵਲਕਾਰ ਬਲਬੀਰ ਪਰਵਾਨਾ, ਮਾ ਹਰੀਸ਼ ਪੱਖੋਵਾਲ, ਹਰਚੰਦ ਭਿੰਡਰ, ਪੱਤਰਕਾਰ ਰਾਜੀਵ ਖੰਨਾ ਅਤੇ ਜਨ ਸੰਘਰਸ਼ ਮੰਚ ਹਰਿਆਣਾ ਦੇ ਸਕੱਤਰ ਸੁਦੇਸ਼ ਕੁਮਾਰੀ ਵੀ ਹਾਜ਼ਰ ਸਨ।

powered by social2s

ਕਿਤਾਬਾਂ

  • bts10nov14.jpg
  • tb4dec14.jpg
  • tsb13jun18.jpg
  • tstp15jly16.jpg